Welcome to Village Kaleke

gagankaleke

ਪਿੰਡ ਦਾ ਇਤਿਹਾਸ


 ਪਿੰਡ ਕਾਲੇਕੇ ਦੀ ਵੈੱਬਸਾਈਟ ਤੇ ਤੁਹਾਡਾ ਹਾਰਦਿਕ ਸੁਆਗਤ ਹੈ|

ਇਹ ਪਿੰਡ ਸੰਨ 1530 ਈ: ਵਿੱਚ ਬਾਬਾ ਕਾਲਾ ਸਿੰਘ ਢਿੱਲੋ ਨੇ ਵਸਾਇਆ|ਬਡਬਰ ਰਿਆਊ ਅਤੇ ਡਸਕਾ ਪਿੰਡਾਂ ਦੇ ਲੋਕ ਉਨ੍ਹਾਂ ਦੇ ਵਿਰੁੱਧ ਸਨ|ਇਸ ਲਈ ਉਹ ਬਾਬਾ ਮਲੂਕ ਦਾਸ ਜੀ ਕੋਲ ਗਏ ਅਤੇ ਉਨ੍ਹਾਂ ਨੇ ‌ਪੱਕਾ ਤੇ ਪਥਰਾਲਾ ਨਾਂ ਦੇ ਦੋ ਪਿੰਡ ਵਸਾਏ|ਪਥਰਾਲਾ ਨੂੰ ਵਸਾਉਣ ਲਈ ਬਹੁਤ ਸਾਰੇ ਪੱਥਰ ਊਠਾਂ ਤੇ ਲੱਦ ਕੇ ਲਆਂਦੇ ਗਏ ਸਨ ਇਸ ਕਰਕੇ ਇਸ ਦਾ ਨਾਂ ਪਥਰਾਲਾ ਪਿਆ|ਮਾਲ੍ਹਾ ਸਿੰਘ ਮਾਨ ਉਨ੍ਹਾਂ ਦੀ ਪਤਨੀ ਦਾ ਭਤੀਜਾ ਸੀ|ਪੰਡਿਤ ਹੈਰਾ ਦਿੱਤਾ ੳਨ੍ਹਾਂ ਦੇ ਨਾਲ ਆਇਆ ਸੀ|ਬਾਬਾ ਕਾਲਾ ਸਿੰਘ ਢਿੱਲੋ ਦੇ ਤਿੰਨ ਪੁੱਤਰ ਸਨ:-ਸਿਰੀਆ, ਸੰਗੂ ਤੇ ਹਰੀਆ|ਹੁਣ ਉਨ੍ਹਾਂ ਦੇ ਨਾਂ ਤੇ ਪਿੰਡ ਵਿੱਚ ਤਿੰਨ ਪੱਤੀਆਂ ਹਨ|ਇਹ ਪਿੰਡ ਪਹਿਲਾਂ ਸੂਏ ਤੋ ਪਾਰ ਵਸਾਇਆ ਗਿਆ ਸੀ|ਬੇਸ਼ੱਕ ਬਾਬਾ ਕਾਲਾ ਸਿੰਘ ਢਿੱਲੋ ਨੇ ਇਸ ਪਿੰਡ ਨੂੰ ਵਸਾਇਆ ਪਰ ਉਹ ਇੱਥੇ ਨਹੀ ਵਸੇ|ਪਿੰਡ ਦਾ 1/4 % ਭਾਗ ਮਾਲ੍ਹਾ ਸਿੰਘ ਮਾਨ ਨੂੰ ਦਿੱਤਾ ਗਿਆ|ਕੁੱਝ ਸਮੇ ਬਾਅਦ ਅਜੰਤਾ ਰੰਧਾਵਾ ਇੱਥੇ ਆਇਆ ਅਤੇ ਉਸਨੇ ਇੱਥੇ ਰਧਾਵਿਆਂ ਦੀ ਢਾਬ ਬਣਵਾਈ|ਇਹ ਹੁਣ ਅਲੋਪ ਹੋ ਚੁੱਕੀ ਹੈ|ਉਹ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਲੈ ਕੇ ਆਇਆ ਸੀ|ਉਸ ਸੁਨੇਹੇ ਤੇ ਬਾਬੇ ਸਿਰੀਏ ਨੇ ਲੰਗਰ ਲਾਉਣ ਲਈ 80 ਘੁਮਾਂ ਜ਼ਮੀਨ ਦਾਨ ਦਿਤੀ|ਉਸ ਥਾਂ ਤੇ ਹੁਣ ਡੇਰਾ ਬਾਬਾ ਪਰਮਾਨੰਦ ਬਣਿਅ ਹੋਇਆ ਹੈ|ਇਹ ਉਸ ਸਮੇ ਸਿੱਖਿਆ ਵੱਡਾ ਕੇਦਰ ਸੀ|ਬਾਬਾ ਆਲਾ ਸਿੰਘ ਦੀ ਪਤਨੀ ਤੇ ਖਾਨਾ ਚੌਧਰੀ ਦੀ ਪੁੱਤਰੀ ਬੀਬੀ ਫਤਿਹ ਕੌਰ, ਜੋ ਕਿ ਇਸੇ ਪਿੰਡ ਤੋ ਸੀ, ਨੇ ਆਪਣੀ ਮੁਢਲੀ ਸਿੱਖਿਆ ਇੱਥੋ ਹੀ ਪੂਰੀ ਕੀਤੀ|ਐਡਵੋਕੇਟ ਹਾਂਡਾ ਸਿੰਘ ਤੇ ਮਹਿੰਦਰ ਸਿੰਘ ਦੋਵੇ ਇਸੇ ਪਿੰਡ ਦੇ ਸਨ|ਇਸ ਪਿੰਡ ਤੋ ਅੱਗੇ ਹੋਰ 22 ਪਿੰਡ ਬੱਝੇ|ਇਨ੍ਹਾਂ ਵਿੱਚੋ ਇੱਕ ਮੋਗੇ ਤੇ ਦੂਸਰਾ ਪਟਿਆਲੇ ਜ਼ਿਲ੍ਹੇ ਵਿੱਚ ਹੈ|ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਕਮਾਂਡਰ ਅਲਬੇਲਾ ਸਿੰਘ ਵੀ ਇਸੇ ਪਿੰਡ ਦਾ ਸੀ|

 ਬਾਬਾ ਆਲਾ ਸਿੰਘ ਦੇ ਪਿਤਾ ਦਾ ਨਾਂ ਤ੍ਰਿਲੋਕਾ ਸੀ|ਇਸ ਪਿੰਡ ਦੀ ਸਭ ਤੋ ਵੱਡੀ ਖਾਸੀਅਤ ਹੈ ਕਿ ਇਸ ਪਿੰਡ ਨੂੰ ਵਰ ਪ੍ਰਾਪਤ ਹੈ ਕਿ ਇਥੋ ਦੇ ਕਿਸੇ ਵਾਸੀ ਨੂੰ ਕਦੇ ਵੀ ਫਾਂਸੀ ਨਹੀ ਲੱਗ ਸਕਦੀ|

 

ਆਬਾਦੀ  :- 16320  ਪੜੇ ਲਿਖੇ :- 65%  ਅਨਪੜ :-  30%   ਸਕੂਲ : - 6  ਬੈਕ :- 2   ਹਸਪਤਾਲ:- 2

  ਇਹ ਪਿੰਡ ਭੀਖੀ ਬੁਢਲਾਢਾ ਰੋਡ ਤੇ,ਧਨੌਲੇ ਤੋ 6KMs. ਅਤੇ ਬਰਨਾਲਾ ਤੋ 18KMs. ਦੀ ਦੂਰੀ ਤੇ ਸਥਿੱਤ ਹੈ|